ਅਕਾਲ ਯੂਨੀਵਰਸਿਟੀ ਦੀ ਸਥਾਪਨਾ ਲਈ ਬੇਮਿਸਾਲ ਹੁੰਗਾਰਾ

ਗ਼ਦਰੀ ਬਾਬਿਆਾ ਦੀ ਧਰਤੀ ਤੋਂ ਅਕਾਲ ਯੂਨੀਵਰਸਿਟੀ ਦੀ ਸਥਾਪਨਾ ਲਈ ਬੇਮਿਸਾਲ ਹੁੰਗਾਰਾ

 

ਗ਼ਦਰੀ ਬਾਬਿਆਾ ਦੀ ਧਰਤੀ ਤੋਂ ਅਕਾਲ ਯੂਨੀਵਰਸਿਟੀ ਦੀ ਸਥਾਪਨਾ ਲਈ ਬੇਮਿਸਾਲ ਹੁੰਗਾਰਾ

ਗ਼ਦਰੀ ਬਾਬਿਆਾ ਦੀ ਧਰਤੀ ਤੋਂ ਅਕਾਲ ਯੂਨੀਵਰਸਿਟੀ ਦੀ ਸਥਾਪਨਾ ਲਈ ਬੇਮਿਸਾਲ ਹੁੰਗਾਰਾ

ਵੈਨਕੂਵਰ, 18 ਜੂਨ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-ਸੌ ਸਾਲ ਪਹਿਲਾਾ ਕੈਨੇਡਾ ਦੀ ਧਰਤੀ ਤੋਂ ਚੱਲੀ ਆਜ਼ਾਦੀ ਦੀ ਲਹਿਰ ‘ਚ ਮੋਢੀ ਭੂਮਿਕਾ ਨਿਭਾਉਣ ਵਾਲੇ ਅਤੇ ਖਾਲਸਾ ਦੀਵਾਨ ਸੁਸਾਇਟੀਆਾ ਵੈਨਕੂਵਰ ਤੇ ਸਟਾਕਟਨ ਸਮੇਤ ਅਨੇਕਾਾ ਸੰਸਥਾਵਾਾ ਦੇ ਸੰਵਿਧਾਨ ਰਚੇਤਾ ਪਿ੍ੰਸੀਪਲ ਸੰਤ ਤੇਜਾ ਸਿੰਘ ਵੱਲੋਂ ਅਰੰਭੇ ਕੌਮਾਾਤਰੀ ਵਿੱਦਿਅਕ ਲਹਿਰ ਦੇ ਯਤਨਾਾ ਨੂੰ ਇਥੇ ਹੋਏ ਸ਼ਾਨਦਾਰ ਸਮਾਗਮ ‘ਚ ਬੇਮਿਸਾਲ ਹੁੰਗਾਰਾ ਮਿਲਿਆ¢ ਸ੍ਰੀ ਦਮਦਮਾ ਸਾਹਿਬ ਵਿਖੇ ਅਕਾਲ ਯੂਨੀਵਰਸਿਟੀ ਦੀ ਸਥਾਪਨਾ ਲਈ ਹੋਏ ਫੰਡ ਰੇਜ਼ਿੰਗ ਡਿਨਰ ‘ਚ ਗਰੈਂਡ ਤਾਜ ਬੈਂਕੁਇਟ ਹਾਲ ‘ਚ ਪੁੱਜੇ ਬੀ. ਸੀ. ਦੇ ਹਰ ਵਰਗ ਦੇ ਆਗੂਆਾ ਨੇ ਕਲਗੀਧਰ ਸੁਸਾਇਟੀ, ਬੜੂ ਸਾਹਿਬ ਦੇ ਉਪਰਾਲੇ ‘ਚ ਤਨੋਂ-ਮਨੋਂ ਅਤੇ ਧੰਨੋਂ ਭਰਪੂਰ ਯੋਗਦਾਨ ਪਾਇਆ¢ ਬਿ੍ਟਿਸ਼ ਕੋਲੰਬੀਆ ਦੀ ਮੁੱਖ ਮੰਤਰੀ ਕਿ੍ਸਟੀ ਕਲਾਰਕ ਨੇ ਆਪਣੇ ਸੁਨੇਹੇ ਰਾਹੀਂ ਅਕਾਲ ਅਕੈਡਮੀ ਵੱਲੋਂ ਕੀਤੇ ਜਾ ਰਹੇ ਵਿਦਿਅਕ ਉੱਦਮ ਨੂੰ ਚਾਨਣ ਮੁਨਾਰਾ ਦੱਸਿਆ¢ ਕਲਗੀਧਰ ਟਰੱਸਟ ਦੇ ਮੁੱਖ ਸੇਵਾਦਾਰ ਬਾਬਾ ਇਕਬਾਲ ਸਿੰਘ ਨੇ ਸਿੱਖ ਪਨੀਰੀ ਦੀ ਸੰਭਾਲ ਲਈ 150 ਸਕੂਲਾਾ ਸਮੇਤ ਤਲਵੰਡੀ ਸਾਬੋ ਵਿਖੇ ਅਕਾਲ ਯੂਨੀਵਰਸਿਟੀ ਦਾ ਕਾਰਜ ਇਸ ਵੇਲੇ ਮੁਕੰਮਲ ਕਰਨ ਦਾ ਸੰਕਲਪ ਲਿਆ ¢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਪਦਮ ਭੂਸ਼ਣ ਡਾ: ਖੇਮ ਸਿੰਘ ਗਿੱਲ ਨੇ ਟਰੱਸਟ ਦੇ ਪ੍ਰਬੰਧਕ ਵਜੋਂ ਚੱਲ ਰਹੇ ਆਧੁਨਿਕ ਵਿੱਦਿਆ, ਕੌਮਾਾਤਰੀ ਪ੍ਰੋਜੈਕਟਾਾ ਅਤੇ ਸਿਹਤ ਸੰਸਥਾਵਾਾ ਬਾਰੇ ਜਾਣਕਾਰੀ ਦਿੱਤੀ¢ ਇਸ ਤੋਂ ਇਲਾਵਾ ਕੁਵਿੰਟਲਨ ਪੋਲੋਟੈਕਨਿਕ ਯੂਨੀਵਰਸਿਟੀ, ਸਰੀ ਦੇ ਚਾਾਸਲਰ ਅਰਵਿੰਦਰ ਸਿੰਘ ਬੱਬਰ, ਵੈਨਕੂਵਰ ਪੁਲਿਸ ਦੇ ਅਫਸਰ ਕਾਾਸਟੇਬਲ ਕੈਲ ਸਿੰਘ ਦੁਸਾਾਝ, ਨਿਊਟਨ ਨਾਰਥ ਡੈਲਟਾ ਦੇ ਸਾਬਕਾ ਐਮ. ਪੀ. ਸੁੱਖ ਧਾਲੀਵਾਲ, ਅਵਤਾਰ ਸਿੰਘ ਗਿੱਲ ਅਤੇ ਕਲਗੀਧਰ ਟਰੱਸਟ ਦੇ ਸੇਵਾਦਾਰ ਭਾਈ ਹਰਪਾਲ ਸਿੰਘ ਨੇ ਸਰੋਤਿਆਾ ਨਾਲ ਵਿਚਾਰ ਸਾਾਝੇ ਕੀਤੇ¢ ਗੁਰਮਤਿ ਸੈਂਟਰ ਐਬਟਸਫੋਰਡ ਦੇ ਬੱਚਿਆਾ ਨੇ ਗਤਕੇ ਦੇ ਜੌਹਰ ਦਿਖਾ ਕੇ ਦਰਸ਼ਕਾਾ ਦਾ ਮਨ ਮੋਹ ਲਿਆ¢ ਅਕਾਲ ਅਕੈਡਮੀ ਸਰੀ ਦੇ ਬੱਚਿਆਾ ਨੇ ਤੰਤੀ ਸਾਜ਼ਾਾ ਰਾਹੀਂ ਅਤੇ ਕੈਲਗਿਰੀ ਦੇ ਬੱਚਿਆਾ ਨੇ ਢਾਡੀ ਵਾਰਾਾ ਰਾਹੀਂ ਸੰਗਤਾਾ ਨੂੰ ਨਿਹਾਲ ਕੀਤਾ¢ ਸਰੀ ਸ਼ਹਿਰ ਦੀ ਮੇਅਰ ਡਾਇਨ ਵਾਟਸ ਨੇ ਆਪਣੇ ਸੁਨੇਹੇ ਦੁਆਰਾ ਅਕਾਲ ਅਕੈਡਮੀ ਦੀਆਾ ਵਿੱਦਿਅਕ ਪ੍ਰਾਪਤੀਆਾ ਦੀ ਭਰਪੂਰ ਪ੍ਰਸੰਸਾ ਕੀਤੀ¢ ਸਟੇਜ ਦੀ ਕਾਰਵਾਈ ਡਾ: ਪ੍ਰਗਟ ਸਿੰਘ ਭੁਰਜੀ ਅਤੇ ਅਮਨਦੀਪ ਕੌਰ ਮਾਾਗਟ ਨੇ ਸਥਾਨਕ ਮੁੱਖ ਪ੍ਰਬੰਧਕ ਵਜੋਂ ਫੰਡ ਰੇਜ਼ਿੰਗ ਡਿਨਰ ‘ਤੇ ਪੁੱਜੇ ਸਹਿਯੋਗੀਆਾ ਦਾ ਧੰਨਵਾਦ ਕੀਤਾ ਅਤੇ ਡਾ. ਖੇਮ ਸਿੰਘ ਗਿੱਲ ਦੁਆਰਾ ਸਮੂਹ ਸਪੌਾਸਰਾਾ ਨੂੰ ਸਨਮਾਨਿਤ ਕੀਤਾ ਗਿਆ¢